ਕਈ ਮਹੀਨਿਆਂ ਦੀਆਂ ਗੁਪਤ ਗੱਲਬਾਤਾਂ ਤੇ ਤਿਆਰੀਆਂ ਤੋਂ ਬਾਅਦ, ਮੀਡੀਆ ਵਿੱਚ ਉਤਸੁਕਤਾ ਪੈਦਾ ਕਰਨ ਲਈ ਇਕ ਅਸਪਸ਼ਟ ਸੁਨੇਹਾ ਜਾਰੀ ਕੀਤਾ ਗਿਆ। ਯੋਜਨਾ ਇਹ ਸੀ ਕਿ ਪੈਰਾਮੈਟਾ ਦੇ ਲਾਰਡ ਮੇਅਰ ਕੌਮਬੈਂਕ ਸਟੇਡੀਅਮ ਵਿੱਚ ਖੜ੍ਹ ਕੇ ਐਲਾਨ ਕਰਨਗੇ ਕਿ ਭਾਰਤੀ ਸੁਪਰਸਟਾਰ ਦਿਲਜੀਤ ਦੋਸਾਂਝ ਅਕਤੂਬਰ ਵਿਚ ਪੈਰਾਮੈਟਾ ਆ ਰਹੇ ਹਨ—ਪਰ ਸਿਰਫ਼ ਇਕ ਰਾਤ ਦੇ ਖ਼ਾਸ ਪ੍ਰੋਗਰਾਮ ਲਈ।
ਹਾਲਾਂਕਿ, ਯੋਜਨਾ ਹੌਲੀ-ਹੌਲੀ ਅੱਗੇ ਵਧਣ ਦੀ ਸੀ, ਪਰ ਦਿਲਜੀਤ ਨੇ ਇਕ ਦਿਨ ਪਹਿਲਾਂ ਹੀ ਆਪਣੇ ਆਉਣ ਦੀ ਖ਼ਬਰ—ਬਿਜਲੀ ਵਾਂਗ—ਆਪਣੇ 2.67 ਕਰੋੜ ਇੰਸਟਾਗ੍ਰਾਮੀ ਪ੍ਰਸ਼ੰਸਕਾਂ ਤੱਕ ਪਹੁੰਚਾ ਦਿੱਤੀ।
ਦਿਲਜੀਤ ਦੋਸਾਂਝ ਇਸ ਸਾਲ ਨਿਊਯਾਰਕ ਵਿੱਚ।Credit: Getty Images
ਸਟੇਡੀਅਮ ਦੇ ਫ਼ੋਨ ਪਹਿਲਾਂ ਹੀ ਲਗਾਤਾਰ ਵੱਜ ਰਹੇ ਸਨ—ਫੈਨ ਟਿਕਟਾਂ ਲਈ ਬੇਨਤੀਆਂ ਕਰ ਰਹੇ ਸਨ। ਤੇ ਜਦੋਂ ਟਿਕਟਾਂ ਦੀ ਵਿਕਰੀ ਸ਼ੁਰੂ ਹੋਈ, ਤਾਂ ਇਹ ਹੋਇਆ ਕੇ ਵੱਡੇ ਟ੍ਰੈਫਿਕ ਦੀ ਵਜ੍ਹਾ ਨਾਲ ਟਿਕਟਮਾਸਟਰ ਦੀ ਵੈਬਸਾਈਟ ਵੀ ਕਰੈਸ਼ ਕਰ ਗਈ। ਇਸ ਤੋਂ ਸਾਫ਼ ਸਪਸ਼ਟ ਹੁੰਦਾ ਹੈ ਕਿ ਪੈਰਾਮੈਟਾ ਨੇ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। 26 ਅਕਤੂਬਰ ਨੂੰ ਲਗਭਗ 30 ਹਜ਼ਾਰ ਦਰਸ਼ਕ, ਜਿਨ੍ਹਾਂ ਵਿੱਚ ਜ਼ਿਆਦਾਤਰ ਭਾਰਤੀ ਮੂਲ ਦੇ ਹਨ, ਸਟੇਡੀਅਮ ਵਿਚ ਇਕੱਠੇ ਹੋਣਗੇ। ਇਹ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਕਿ ਕੋਈ ਭਾਰਤੀ ਗਾਇਕ ਸਟੇਡੀਅਮ ਕੰਸਰਟ ਕਰੇਗਾ।
ਇਸ ਦੁਨੀਆਂ ਵਿੱਚ ਦਿਲਜੀਤ ਦੋਸਾਂਝ ਨੂੰ ਨਾ ਜਾਨਣ ਵਾਲੇ ਲੋਕਾਂ ਦੀ ਗਿਣਤੀ ਹੁਣ ਘੱਟ ਹੀ ਹੈ। ਉਨ੍ਹਾਂ ਦੇ ਹਿੱਟ ਗੀਤ, ਜਿਵੇਂ ਕੇ ‘ਗੋਟ’ (G.O.A.T.) ਅਤੇ ‘ਲਵਰ’ (Lover) ਨੇ ਉਨ੍ਹਾਂ ਨੂੰ ਦੁਨੀਆਂ ਦੇ ਸਬਤੋਂ ਮਸ਼ਹੂਰ ਪੰਜਾਬੀਆਂ ਵਿੱਚੋ ਇੱਕ ਬਣਾ ਦਿੱਤਾ ਹੈ। ਉਨ੍ਹਾਂ ਨੇ ‘ਕੋਚੇਲਾ’ (Coachella) ਅਤੇ ‘ਮੈਟ ਗਾਲਾ’ (Met Gala) ਵਿੱਚ ਇਤਿਹਾਸਕ ਪ੍ਰਦਰਸ਼ਨ ਦਿੱਤੇ, ‘ਬਿਲਬੋਰਡ ਮੈਗਜ਼ੀਨ’ ਦੇ ਕਵਰ ਨੂੰ ਸਜਾਇਆ ਅਤੇ ਜਿਮੀ ਫੈਲਨ ਦੇ ‘ਦ ਟੂਨਾਈਟ ਸ਼ੋ’ (The Tonight Show) ‘ਤੇ ਗਾਇਕੀ ਵੀ ਕੀਤੀ। ਇਨ੍ਹਾਂ ਸਾਰਿਆਂ ਚੀਜ਼ਾਂ ਨੇ ਦਿਲਜੀਤ ਦੋਸਾਂਝ ਦੀ ਪ੍ਰਸਿੱਦੀ ਨੂੰ ਚਾਰ ਚੰਨ ਲਾ ਦਿੱਤੇ। ਜੋ ਕੋਈ ਕਸਰ ਬਾਕੀ ਸੀ, ਉਹ ਉਨ੍ਹਾਂ ਦੀ ਲੰਡਨ ਦੇ ਮੈਡਮ ਤੁਸਾਡ ਅਜਾਇਬਘਰ ਨੇ ਉਨ੍ਹਾਂ ਦਾ ਮੋਮ ਦਾ ਬੁੱਤ ਬਣਾ ਕੇ ਪੂਰੀ ਕਰ ਦਿੱਤੀ।
ਪੰਜਾਬੀ ਗਾਇਕ ਤੇਅਦਾਕਾਰ ਦਿ ਲਜੀਤ ਦੋਸਾਂਝ ਦਾ ਨਾਂਅ ਭਾਰਤ ਹੀ ਨਹੀਂ ਸਗੋਂਵਿ ਦੇਸ਼ਾਂ ਵਿ ਚ ਵੀ ਸ਼ੌਕ ਨਾਲ ਲਿ ਆ ਜਾਂਦਾ ਹੈ। ਜੇ ਤੁਸੀਂ ਅਜੇਤੱਕ ਉਹਨਾਂ ਬਾਰੇਨਹੀਂ ਸੁਣਿ ਆ ਤਾਂ ਅਕਤੂਬਰ ਦੇਅੰਤ ਤੱਕ ਜ਼ਰੂਰ ਸੁਣ ਲਓਗੇ।Credit: Rick Clifford
40 ਸਾਲਾਂ ਅਕਾਂਕਸ਼ਾ ਮੁਖੀ, ਜੋ ਆਪਣੇ ਆਪ ਨੂੰ ਦਿਲਜੀਤ ਦੇ ”ਡਾਈ-ਹਾਰਡ ਫੈਨ″ ਵਜੋਂ ਵੇਰਵਾ ਕਰਦੇ ਨੇ, ਕਹਿੰਦੇ ਹਨ ਕਿ ਦਿਲਜੀਤ ”ਪ੍ਰੇਰਕ ਹੈ!” ਅਕਾਂਕਸ਼ਾ ਆਪਣੇ ਪਤੀ ਰਾਹੁਲ ਨਾਲ ਪੈਨਰਿੱਥ ਅਤੇ ਨੌਰਥ ਰਾਕਸ ਵਿੱਚ ‘ਬਾਲੀਵੁੱਡ ਬਰਗਰਜ਼’ ਨਾਂ ਦਾ ਰੈਸਟੂਰੈਂਟ ਚਲਾਉਂਦੇ ਹਨ, ਅਤੇ ਦਿਲਜੀਤ ਦੇ ਦੌਰੇ ਲਈ ਖ਼ਾਸ ਮੀਨੂ ਤਿਆਰ ਕਰ ਰਹੇ ਹਨ।
ਉਹ ਕਹਿੰਦੀ ਹਨ ਕਿ ”ਦਿਲਜੀਤ ਇਸ ਲਈ ਮਸ਼ਹੂਰ ਹਨ ਕਿਉਂਕਿ ਉਹ ਭਾਰਤ ਦੇ ਇੱਕ ਮਹੱਤਵਪੂਰਨ ਹਿੱਸੇ—ਪੰਜਾਬ—ਦੀ ਪ੍ਰਤੀਨਿਧਿਤਾ ਕਰਦੇ ਹਨ″। ਅਕਾਨਸ਼ਾ ਨੇ ਕਹਿਆ: ”ਅਸੀਂ ਪੰਜਾਬੀ ਹਾਂ, ਤੇ ਅਸੀਂ ਖੁਸ਼ਮਿਜ਼ਾਜ਼ ਤੇ ਮੌਜ ਮਸਤੀ ਦੇ ਸ਼ੌਕੀਨ, ਆਪਣੀ ਸੰਸਕ੍ਰਿਤੀ ਨਾਲ ਗਹਿਰਾਈ ਨਾਲ ਜੁੜੇ ਅਤੇ ਮਿਹਨਤੀ ਲੋਕਾਂ ਵਜੋਂ ਜਾਣੇ ਜਾਂਦੇ ਹਾਂ। ਦਿਲਜੀਤ ਨੇ ਸਾਡਾ ਨਾਮ ਦੁਨੀਆਂ ’ਚ ਮਸ਼ਹੂਰ ਕਰ ਦਿੱਤਾ ਹੈ।″
″ਸੱਚਮੁੱਚ! ਦਿਲਜੀਤ ਸਾਡੇ ਲਈ ਪ੍ਰੇਰਣਾ ਰਹੇ ਹਨ। ਪਰਵਾਸੀ ਹੋਣ ਦੇ ਨਾਤੇ, ਅਸੀਂ ਉਨ੍ਹਾਂ ਨਾਲ ਖੁਦ ਨੂੰ ਜੋੜ ਸਕਦੇ ਹਾਂ… ਜਦੋਂ ਤੁਸੀਂ ਆਪਣੇ ਹੀ ਰਾਜ ਜਾਂ ਖੇਤਰ ਦੇ ਕਿਸੇ ਵਿਅਕਤੀ ਨੂੰ ਇੰਨੀ ਸਫ਼ਲਤਾ ਹਾਸਲ ਕਰਦੇ ਵੇਖਦੇ ਹੋ, ਤਾਂ ਉਹ ਤੁਹਾਨੂੰ ਪ੍ਰੇਰਿਤ ਕਰਦੇ ਹਨ ਕਿ ਤੁਸੀਂ ਵੀ ਉੱਚਾਈਆਂ ਹਾਸਲ ਕਰ ਸਕਦੇ ਹੋ, ਅਤੇ ਮਿਹਨਤ ਨਾਲ ਆਪਣੀ ਵਿਲੱਖਣ ਹੋਂਦ ਬਣਾ ਸਕਦੇ ਹੋ।″
″ਪੰਜਾਬੀ ਭਾਈਚਾਰੇ ਲਈ ਇਹ ਕੰਸਰਟ ਆਪਣੀ ਜੜ੍ਹਾਂ ਨਾਲ ਜੁੜਨ ਦਾ ਇੱਕ ਮੌਕਾ ਹੈ। ਇਹ ਸਾਡੀ, ਸਾਡੇ ਦੂਜੇ ਘਰ—ਪੈਰਾਮੈਟਾ— ਵਿੱਚ ਸਾਡੀ ਮੌਜੂਦਗੀ ਦਾ ਸਨਮਾਨ ਹੈ। ਦਿਲਜੀਤ ਦੋਸਾਂਝ ਦਾ ਪੈਰਾਮੈਟਾ ਆਉਣਾ ਇੱਥੇ ਬਹੁਤ ਸਾਰਾ ਬਿਜ਼ਨਸ ਅਤੇ ਉਤਸ਼ਾਹ ਲਿਆਏਗਾ।″
ਪਰ, ਦੁਨੀਆ ਦੇ ਸਬਤੋਂ ਵੱਡੇ ਸਿਤਾਰਿਆਂ ਵਿੱਚੋਂ ਇਕ ਨੂੰ ਆਪਣੇ ਸ਼ਹਿਰ ਲਿਆਉਣਾ ਕੋਈ ਸੌਖਾ ਕੰਮ ਨਹੀਂ ਸੀ!
ਇੱਕ ਇਤਿਹਾਸਕ ਸਟੇਡੀਅਮ ਕੰਸਰਟ
40 ਸਾਲਾਂ ਅਕਾਂਕਸ਼ਾ ਮੁਖੀ, ਜੋ ਆਪਣੇ ਆਪ ਨੂੰ ਦਿਲਜੀਤ ਦੇ “ਡਾਈ-ਹਾਰਡ ਫੈਨ” ਵਜੋਂ ਵੇਰਵਾ ਕਰਦੇ ਨੇ, ਕਹਿੰਦੇ ਹਨ ਕਿ ਦਿਲਜੀਤ “ਪ੍ਰੇਰਕ ਹੈ!” ਅਕਾਂਕਸ਼ਾ ਆਪਣੇ ਪਤੀ ਰਾਹੁਲ ਨਾਲ ਪੈਨਰਿੱਥ ਅਤੇ ਨੌਰਥ ਰਾਕਸ ਵਿੱਚ ‘ਬਾਲੀਵੁੱਡ ਬਰਗਰਜ਼’ ਨਾਂ ਦਾ ਰੈਸਟੂਰੈਂਟ ਚਲਾਉਂਦੇ ਹਨ, ਅਤੇ ਦਿਲਜੀਤ ਦੇ ਦੌਰੇ ਲਈ ਖ਼ਾਸ ਮੀਨੂ ਤਿਆਰ ਕਰ ਰਹੇ ਹਨ।Credit: Jessica Hromas
ਪਿਛਲੇ ਕੁਝ ਸਾਲਾਂ ਵਿੱਚ ਆਸਟ੍ਰੇਲੀਆ ਵਿੱਚ ਭਾਰਤੀ ਪੌਪ ਮਿਊਜ਼ਿਕ ਦੀ ਮਸ਼ਹੂਰੀ ਤੇਜ਼ੀ ਨਾਲ ਵਧ ਰਹੀ ਹੈ। ਸਿਡਨੀ ਦੇ ਸਟੇਡੀਅਮਾਂ ਨੂੰ ਸੰਭਾਲਣ ਵਾਲੀ ਰਾਜ-ਸਰਕਾਰ ਦੀ ਏਜੰਸੀ ‘ਵੇਨੂਜ਼ ਐਨ ਐੱਸ ਡਬਲਯੂ’ (Venues NSW) ਨੇ ਇਸ ਵਧਦੀ ਪ੍ਰਸਿੱਧੀ ‘ਤੇ ਧਿਆਨ ਨਾਲ ਨਿਗਾਹ ਰੱਖੀ ਹੋਈ ਸੀ। ਇਸ ਵਿੱਚ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਦਿਲਜੀਤ ਦੋਸਾਂਝ ਦੇ ਪ੍ਰਮੋਟਰ ਉਸਦੇ ‘ਔਰਾ ਟੂਰ’ (Aura Tour) ਨੂੰ ਆਸਟ੍ਰੇਲੀਆ ਲਿਆਉਣ ਦੀ ਤਿਆਰੀ ਕਰ ਰਹੇ ਹਨ।
ਟੂਰ ਆਉਣ ਵਿੱਚ ਸਿਰਫ ਕੁਝ ਹੀ ਮਹੀਨੇ ਬਾਕੀ ਸਨ, ਜਿਸ ਵੇਲੇ ਵੇਨੂਜ਼ ਏਜੰਸੀ ਨੇ ‘ਸਿਟੀ ਆਫ ਪੈਰਾਮੈਟਾ’ ਨਾਲ ਸੰਪਰਕ ਕੀਤਾ। ਉਨ੍ਹਾਂ ਸਿਟੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਦਿਲਜੀਤ ਦੇ ਪ੍ਰਮੋਟਰ ‘ਤੇਗ ਲਾਈਵ’ (TEG Live) ਨਾਲ ਮਿਲਣ, ਤਾਂ ਕਿ ਸਿਡਨੀ ਓਲੰਪਿਕ ਪਾਰਕ ਜਾਂ ਸਿਡਨੀ ਦੇ ਸੈਂਟ੍ਰਲ ਬਿਜ਼ਨਸ ਡਿਸਟ੍ਰਿਕਟ ਦੀ ਥਾਂ ਬਜਾਏ, ਕੰਸਰਟ ਲਈ ਪੈਰਾਮੈਟਾ ਦਾ ‘ਕੰਮਬੈਂਕ ਸਟੇਡੀਅਮ’ ਬੁੱਕ ਕੀਤਾ ਜਾ ਸਕੇ।
ਦਿਲਜੀਤ ਦੇ ਕੰਸਰਟ ਲਈ ਕੰਮਬੈਂਕ ਸਟੇਡੀਅਮ ਦੀ ਚੋਣ ਦੇ ਦੋ ਮੁੱਖ ਕਾਰਨ ਸਨ। ਪਹਿਲਾਂ ਸਟੇਡੀਅਮ ਦਾ ਵੱਡਾ ਆਕਾਰ, ਅਤੇ ਦੂਜਾ ਸ਼ਹਿਰ ਦੀ ਵੱਡੀ ਭਾਰਤੀ ਮੂਲ ਦੀ ਅਬਾਦੀ।
ਵੇਨੂਜ਼ ਐਨ ਐੱਸ ਡਬਲਯੂ (Venues NSW) ਦੀ ਮੁੱਖ ਐਗਜ਼ਿਕਿਊਟਿਵ ਕੇਰੀ ਮਾਥਰ ਕਹਿੰਦੀ ਹਨ: ”ਅਸੀਂ ਕਲਾਕਾਰਾਂ ਨੂੰ ਹੌਲੀ-ਹੌਲੀ ਖੁੱਲ੍ਹੇ ਸਟੇਡੀਅਮਾਂ ਵਿੱਚ ਪ੍ਰਦਰਸ਼ਨ ਕਰਨ ਲਈ ਮਨਾਇਆ ਹੈ, ਤਾਂ ਜੋ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਦੀ ਗਾਇਕੀ ਦਾ ਆਨੰਦ ਲੈ ਸਕਣ। ਇਹ ਰੁਝਾਨ ਹੁਣ ਤੁਸੀਂ ਦੁਨੀਆ ਭਰ ਵਿੱਚ ਵੇਖ ਰਹੇ ਹੋ।
ਪਿਛਲੇ ਸਾਲ ਦਿਲਜੀਤ ਦੋਸਾਂਝ ਨੇ ਕੈਨੇਡਾ ਦੇ ਵੈਨਕੂਵਰ ਦੇ ਇੱਕ ਸਟੇਡੀਅਮ ਵਿੱਚ 48,000 ਦਰਸ਼ਕਾਂ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਸੀ, ਅਤੇ ਉਸ ਵੇਲੇ ਇਹ ਭਾਰਤ ਤੋਂ ਬਾਹਰ ਦਾ ਸਭ ਤੋਂ ਵੱਡਾ ਪੰਜਾਬੀ-ਭਾਸ਼ੀ ਕੰਸਰਟ ਮੰਨਿਆ ਗਿਆ।
ਜੇ ਸਿਡਨੀ ਵਿੱਚ ਸਟੇਡੀਅਮ ਚੁਣਨ ਦਾ ਮੁਕਾਬਲਾ ਹੁੰਦਾ, ਤਾਂ ਭਾਰਤੀ ਸਮੁਦਾਇ ਦੀ ਸਭ ਤੋਂ ਵੱਧ ਮੌਜੂਦਗੀ ਕਰਕੇ ਪੈਰਾਮੈਟਾ ਸਭ ਤੋਂ ਅੱਗੇ ਰਹਿੰਦਾ। 2021 ਦੀ ਜਨਗਣਨਾ ਅਨੁਸਾਰ, ਪੈਰਾਮੈਟਾ ਲੋਕਲ ਸਰਕਾਰ ਖੇਤਰ ਵਿੱਚ 29,100 ਲੋਕ ਭਾਰਤ ਵਿੱਚ ਜਨਮੇ ਹਨ—ਜੋ ਕੁੱਲ ਅਬਾਦੀ ਦਾ ਲਗਭਗ 11.3 ਫ਼ੀਸਦੀ ਹੈ। ਜੇ ਪੱਛਮੀ ਸਿਡਨੀ ਨੂੰ ਪੂਰਾ ਦੇਖਿਆ ਜਾਵੇ, ਤਾਂ ਭਾਰਤ ਵਿੱਚ ਜਨਮੇ ਲੋਕ ਇਮੀਗ੍ਰੈਂਟ ਵਸਨੀਕਾਂ ਵਿੱਚ ਸਭ ਤੋਂ ਵੱਡਾ ਹਿੱਸਾ ਬਣਾਉਂਦੇ ਹਨ, ਅਤੇ 139,000 ਤੋਂ ਵੱਧ ਲੋਕ ਇਸ ਖੇਤਰ ਨੂੰ ਆਪਣਾ ਘਰ ਕਹਿੰਦੇ ਹਨ।
ਕੇਰੀ ਮਾਥਰ ਨੇ ਕਿਹਾ, ”ਭਾਰਤੀ ਮਾਰਕੀਟ ਬੇਹੱਦ ਮਹੱਤਵਪੂਰਨ ਹੈ।″ ਉਹ ਪਹਿਲਾਂ ਸਿਡਨੀ ਏਅਰਪੋਰਟ ਦੀ ਮੁਖੀ ਰਹਿ ਚੁੱਕੀਆਂ ਹਨ ਅਤੇ ਭਾਰਤ ਤੋਂ ਸਿਡਨੀ ਵਧੇਰੇ ਉਡਾਣਾਂ ਲਈ ਲਗਾਤਾਰ ਲਾਬਿੰਗ ਕਰਦੀਆਂ ਰਹੀਆਂ ਹਨ, ਕਿਉਂਕਿ ਭਾਰਤੀ ਭਾਈਚਾਰਾ ਇੱਥੇ ਵੱਧ ਰਿਹਾ ਹੈ ਅਤੇ ਲੋਕ ਹਰ ਸਾਲ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਲਈ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਵੱਧ ਯਾਤਰਾ ਕਰ ਰਹੇ ਹਨ।
ਪੈਰਾਮੈਟਾ ਦੇ ਲਾਰਡ ਮੇਅਰ, ਮਾਰਟਿਨ ਜ਼ੈਟਰ, ਨੇ ਕਿਹਾ ਕਿ ‘ਸਿਟੀ ਆਫ ਪੈਰਾਮੈਟਾ’ ਹਮੇਸ਼ਾਂ ਵੱਖ-ਵੱਖ ਗਰੁੱਪਾਂ ਨਾਲ ਸੰਬੰਧ ਬਣਾਉਣ ਵਿੱਚ ਸਰਗਰਮ ਰਹੀ ਹੈ, ਤਾਂ ਜੋ ਅਜਿਹੇ ਪ੍ਰੋਗਰਾਮ ਹੋ ਸਕਣ ਜੋ ਪੈਰਾਮੈਟਾ ਦੀ ਆਪਣੀ ਪਹਿਚਾਣ ਬਣਾਉਣ।
ਉਨ੍ਹਾਂ ਕਿਹਾ, ”ਪਿਛਲੇ ਕਈ ਸਾਲਾਂ ਵਿੱਚ ‘ਸਿਟੀ ਆਫ ਸਿਡਨੀ’ ਨੇ ਜਿੰਨੇ ਵੀ ਵੱਡੇ ਇਵੈਂਟ ਕੀਤੇ ਹਨ, ਉਸ ਤੋਂ ਸਾਫ਼ ਹੈ ਕਿ ਉਹ ਹਮੇਸ਼ਾਂ ਅੱਗੇ ਰਹੀ ਹੈ। ਇਸ ਲਈ ਸਾਨੂੰ ਵੀ ਅਜਿਹੇ ਮੌਕਿਆਂ ਲਈ ਸਭ ਤੋਂ ਪਹਿਲਾਂ ਕਤਾਰ ਵਿੱਚ ਖੜ੍ਹਾ ਹੋਣਾ ਹੀ ਬਣਦਾ ਹੈ।″
ਕੰਸਰਟ ਦੀ ਤਾਰੀਖ, 26 ਅਕਤੂਬਰ, ਬੜੀ ਸੋਚ-ਵਿਚਾਰ ਦੇ ਨਾਲ ਅਤੇ ਕੁਝ ਰਣਨੀਤਿਕ ਮੋਲ-ਭਾਅ ਤੋਂ ਬਾਅਦ ਨਿਰਧਾਰਿਤ ਕੀਤੀ ਗਈ ਹੈ। ਇਹ ਦਿਨ ਸ਼ਹਿਰ ਦੇ ‘ਪੈਰਾਮੈਟਾ ਲੇਨਜ਼ ਫੈਸਟੀਵਲ’ ਦੇ ਅੰਤ ਤੇ ਆਉਂਦਾ ਹੈ– ਜੋ ਸਟੇਡੀਅਮ ਵੱਲ ਹਜ਼ਾਰਾਂ ਲੋਕਾਂ ਨੂੰ ਖਿੱਚਦਾ ਹੈ। ਅਤੇ ਸੋਨੇ ਤੇ ਸੁਹਾਗਾ, ਇਹ ਹਫ਼ਤਾ ਦੀਵਾਲੀ ਦਾ ਵੀ ਹੈ । ਇਸ ਤੋਂ ਇਲਾਵਾ, ਇਹ ਦਿਨ ਭਾਰਤ ਅਤੇ ਆਸਟ੍ਰੇਲੀਆ ਦੇ ਇੱਕ-ਦਿਨ ਦੇ ਅੰਤਰਰਾਸ਼ਟਰੀ ਮੈਚ ਤੋਂ ਵੀ ਇੱਕ ਦਿਨ ਪਹਿਲਾਂ ਹੈ।
ਸਟੇਡੀਅਮ ਦੀ ਮੁਖੀ ਕੇਰੀ ਮਾਥਰ ਕਹਿੰਦੇ ਹਨ, ”ਇਸ ਮੌਕੇ ਨੂੰ ਇਸ ਤਰ੍ਹਾਂ ਵਰਤਿਆ ਗਿਆ ਕਿ ਦੋਵੇਂ ਪ੍ਰੋਗਰਾਮ ਇਕ ਦੂਜੇ ਨਾਲ ਬਿਲਕੁਲ ਸੁਮੇਲ ਵਿੱਚ ਆ ਸਕਣ। ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਦੋਵੇਂ ਪ੍ਰੋਗਰਾਮ ਇਕੋ ਰਾਤ ਨੂੰ ਨਾ ਹੋਣ, ਤਾਂ ਕਿ ਭਾਰਤੀ ਦਰਸ਼ਕਾਂ ਨੂੰ ਦੋਵੇਂ ਵਿਚੋਂ ਚੋਣ ਨਾ ਕਰਨੀ ਪਏ। ਨਾਲ ਹੀ, ਸਿਡਨੀ ਆਏ ਮਿਹਮਾਨ ਜੋ ਕ੍ਰਿਕਟ ਦੇਖਣਾ ਚਾਹੁੰਦੇ ਹਨ ਅਤੇ ਕੰਸਰਟ ਵਿੱਚ ਵੀ ਜਾਣਾ ਚਾਹੁੰਦੇ ਹਨ, ਉਹ ਦੋਵੇਂ ਕਰ ਸਕਣ।″
″ਜਦੋਂ ਤੁਸੀਂ ਭਾਰਤ ਨਾਲ ਜੁੜੇ ਪ੍ਰੋਗਰਾਮ ਬ੍ਰਾਡਕਾਸਟ ਕਰਨ ਦੀ ਗੱਲ ਕਰਦੇ ਹੋ, ਤਾਂ ਦਰਸ਼ਕਾਂ ਦੀ ਗਿਣਤੀ ਬਹੁਤ ਵੱਡੀ ਹੁੰਦੀ ਹੈ, ਲਗਭਗ ਸੁਪਰ ਬੌਲ — ਜਿਸ ਨੂੰ ਅਮਰੀਕਾ ਵਿੱਚ ਸਾਲਾਨਾ ਫੁੱਟਬਾਲ ਫਾਈਨਲ ਮੈਚ ਅਤੇ ਸਭ ਤੋਂ ਵੱਡਾ ਟੈਲੀਵਿਜ਼ਨ ਇਵੈਂਟ ਮੰਨਿਆ ਜਾਂਦਾ ਹੈ — ਵਰਗੀ। ਇਸ ਲਈ ਸਮਾਂ ਨਿਰਧਾਰਿਤ ਕਰਨ ਵਿੱਚ ਇਹ ਇਕ ਅਹਿਮ ਕਾਰਨ ਹੈ,” ਮਾਥਰ ਨੇ ਕਿਹਾ।
ਮਾਥਰ ਨੇ ਵਾਅਦਾ ਕੀਤਾ ਹੈ ਕਿ ਕੰਸਰਟ ਦੀ ਰਾਤ ਸਟੇਡੀਅਮ ਵਿੱਚ ”ਅਗਲੇ ਪੱਧਰ ਦੀ ਮੰਚ ਸਜਾਵਟ, ਮਨਮੋਹਕ ਵਿਜ਼ੂਅਲਜ਼ ਅਤੇ ਬਹੁਤ ਉਤਸ਼ਾਹ ਭਰਪੂਰ ਸੈੱਟ ਲਿਸਟ (ਗੀਤਾਂ ਦੀ ਸੂਚੀ)” ਹੋਵੇਗੀ। ਸਿਟੀ ਕੌਂਸਿਲ ਆਪਣੀ ਤਰਫੋਂ ਪੈਰਾਮੈਟਾ ਅਤੇ ਸੈਂਟੇਨਰੀ ਸਕਵੇਅਰਾਂ ਵਿੱਚ ਲਾਈਟਾਂ ਅਤੇ ਨ੍ਰਿਤਕਾਰੀ ਲਗਾਉਣ ਦੀ ਤਿਆਰੀ ਕਰ ਰਹੀ ਹੈ, ਨਾਲ ਹੀ ‘ਈਟ ਸਟਰੀਟ’ (ਖਾਣ-ਪੀਣ ਦੀ ਗਲੀ) ਵਿੱਚ ਵੀ, ਤਾਂ ਜੋ ਦਰਸ਼ਕਾਂ ਦਾ ਸ਼ਾਨਦਾਰ ਤਰੀਕੇ ਨਾਲ ਸਵਾਗਤ ਕੀਤਾ ਜਾ ਸਕੇ।
ਇਹ ਮਿਹਨਤ ਕਾਬਿਲ-ਏ-ਤਾਰੀਫ਼ ਹੈ! ਸਿਟੀ ਕੌਂਸਿਲ ਨੇ ਡੈਸਟਿਨੇਸ਼ਨ ਐਨ ਐੱਸ ਡਬਲਯੂ (Destination NSW) ਦੇ ਮਾਡਲਿੰਗ ਅੰਕੜਿਆਂ ਦੀ ਓਰ ਇਸ਼ਾਰਾ ਕੀਤਾ, ਜਿਸ ਵਿੱਚ ਦਰਸਾਇਆ ਗਿਆ ਕਿ ਇਸ ਤਰ੍ਹਾਂ ਦੇ ਪ੍ਰੋਗ੍ਰਾਮ ਸਥਾਨਕ ਅਰਥਵਿਵਸਥਾ ਵਿੱਚ $3 ਮਿਲੀਅਨ ਤੱਕ ਦਾ ਯੋਗਦਾਨ ਪਾਉਂਦੇ ਹਨ।
ਅਕਾਂਕਸ਼ਾ ਮੁਖੀ ਉਮੀਦ ਕਰਦੇ ਨੇ ਕਿ ਦੋਸਾਂਝ ‘ਬਾਲੀਵੁੱਡ ਬਰਗਰਸ’ ਦੇ ਨਵੇਂ ਮੀਨੂ — ਜਿਸ ਵਿੱਚ ‘ਸਮੋਸਾ ਬਰਗਰ’ ਅਤੇ ‘ਆਲੂ ਟਿੱਕੀ ਬਰਗਰ’ ਸ਼ਾਮਲ ਹਨ — ਵੱਲ ਧਿਆਨ ਦੇਣਗੇ ਅਤੇ ਆ ਕੇ ਚਖਣਗੇ। ਪਰ ਜੇ ਉਹ ਨਾ ਆਉਣ, ਫਿਰ ਵੀ ਅਕਾਂਕਸ਼ਾ ਆਪਣੇ ਨੌਜਵਾਨ ਭਤੀਜੇ ਦੇ ਨਾਲ ਕੰਸਰਟ ਵਿੱਚ ਸ਼ਾਮਿਲ ਹੋਣਗੇ ਅਤੇ ਪੰਜਾਬ ਦੀ ਯਾਦ ਨੂੰ ਤਾਜ਼ਾ ਕਰਣਗੇ।